Today--:--

ਅੰਗ ੯੧੪ · Ang 914

ਰਾਗੁ ਰਾਮਕਲੀ · Raag Raamkalee

Read this ang in English, side by side →

ਅੰਗ ੯੧੪Ang 914 / 1430
ਕਾਹੂ ਬਿਹਾਵੈ ਮਾਇ ਬਾਪ ਪੂਤ ॥
kaahoo bihaavai maae baap poot |
Some pass their lives with their mothers, fathers and children.
ਕਿਸੇ ਦੀ ਉਮਰ ਮਾਂ ਪਿਉ ਪੁੱਤਰ ਆਦਿਕ ਪਰਵਾਰ ਦੇ ਮੋਹ ਵਿਚ ਗੁਜ਼ਰ ਰਹੀ ਹੈ
ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥
kaahoo bihaavai raaj milakh vaapaaraa |
Some pass their lives in power, estates and trade.
ਕਿਸੇ ਮਨੁੱਖ ਦੀ ਉਮਰ ਰਾਜ ਮਾਣਨ, ਭੁਇਂ ਦੀ ਮਾਲਕੀ, ਵਪਾਰ ਆਦਿਕ ਕਰਨ ਵਿਚ ਲੰਘ ਰਹੀ ਹੈ।
ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥
sant bihaavai har naam adhaaraa |1|
The Saints pass their lives with the support of the Lord's Name. ||1||
(ਸਿਰਫ਼) ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ ॥੧॥
ਰਚਨਾ ਸਾਚੁ ਬਨੀ ॥
rachanaa saach banee |
The world is the creation of the True Lord.
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ।
ਸਭ ਕਾ ਏਕੁ ਧਨੀ ॥੧॥ ਰਹਾਉ ॥
sabh kaa ek dhanee |1| rahaau |
He alone is the Master of all. ||1||Pause||
ਇਕ ਉਹੀ ਹਰੇਕ ਜੀਵ ਦਾ ਮਾਲਕ ਹੈ ॥੧॥ ਰਹਾਉ ॥
ਕਾਹੂ ਬਿਹਾਵੈ ਬੇਦ ਅਰੁ ਬਾਦਿ ॥
kaahoo bihaavai bed ar baad |
Some pass their lives in arguments and debates about scriptures.
ਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ-ਪੁਸਤਕ ਪੜ੍ਹਨ ਅਤੇ (ਧਾਰਮਿਕ) ਚਰਚਾ ਵਿਚ ਗੁਜ਼ਰ ਰਹੀ ਹੈ
ਕਾਹੂ ਬਿਹਾਵੈ ਰਸਨਾ ਸਾਦਿ ॥
kaahoo bihaavai rasanaa saad |
Some pass their lives tasting flavors.
ਕਿਸੇ ਮਨੁੱਖ ਦੀ ਜ਼ਿੰਦਗੀ ਜੀਭ ਦੇ ਸੁਆਦ ਵਿਚ ਬੀਤ ਰਹੀ ਹੈ
ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥
kaahoo bihaavai lapatt sang naaree |
Some pass their lives attached to women.
ਕਿਸੇ ਦੀ ਉਮਰ ਇਸਤ੍ਰੀ ਨਾਲ ਕਾਮ-ਪੂਰਤੀ ਵਿਚ ਲੰਘਦੀ ਜਾਂਦੀ ਹੈ।
ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥
sant rache keval naam muraaree |2|
The Saints are absorbed only in the Name of the Lord. ||2||
ਸੰਤ ਹੀ ਸਿਰਫ਼ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰ​‍ਦੇ ਹਨ ॥੨॥
ਕਾਹੂ ਬਿਹਾਵੈ ਖੇਲਤ ਜੂਆ ॥
kaahoo bihaavai khelat jooaa |
Some pass their lives gambling.
ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ
ਕਾਹੂ ਬਿਹਾਵੈ ਅਮਲੀ ਹੂਆ ॥
kaahoo bihaavai amalee hooaa |
Some pass their lives getting drunk.
ਕੋਈ ਮਨੁੱਖ ਅਫ਼ੀਮ ਆਦਿਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿਚ ਹੀ ਗੁਜ਼ਰਦੀ ਹੈ
ਕਾਹੂ ਬਿਹਾਵੈ ਪਰ ਦਰਬ ਚੋੁਰਾਏ ॥
kaahoo bihaavai par darab chuoraae |
Some pass their lives stealing the property of others.
ਕਿਸੇ ਦੀ ਉਮਰ ਪਰਾਇਆ ਧਨ ਚੁਰਾਂਦਿਆਂ ਬੀਤਦੀ ਹੈ
ਹਰਿ ਜਨ ਬਿਹਾਵੈ ਨਾਮ ਧਿਆਏ ॥੩॥
har jan bihaavai naam dhiaae |3|
The humble servants of the Lord pass their lives meditating on the Naam. ||3||
ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ ॥੩॥
ਕਾਹੂ ਬਿਹਾਵੈ ਜੋਗ ਤਪ ਪੂਜਾ ॥
kaahoo bihaavai jog tap poojaa |
Some pass their lives in Yoga, strict meditation, worship and adoration.
ਕਿਸੇ ਮਨੁੱਖ ਦੀ ਉਮਰ ਜੋਗ-ਸਾਧਨ ਕਰਦਿਆਂ, ਕਿਸੇ ਦੀ ਧੂਣੀਆਂ ਤਪਾਂਦਿਆਂ, ਕਿਸੇ ਦੀ ਦੇਵ-ਪੂਜਾ ਕਰਦਿਆਂ ਗੁਜ਼ਰਦੀ ਹੈ
ਕਾਹੂ ਰੋਗ ਸੋਗ ਭਰਮੀਜਾ ॥
kaahoo rog sog bharameejaa |
Some, in sickness, sorrow and doubt.
ਕਿਸੇ ਬੰਦੇ ਦੀ ਉਮਰ ਰੋਗਾਂ ਵਿਚ, ਗ਼ਮਾਂ ਵਿਚ, ਅਨੇਕਾਂ ਭਟਕਣਾਂ ਵਿਚ ਬੀਤਦੀ ਹੈ
ਕਾਹੂ ਪਵਨ ਧਾਰ ਜਾਤ ਬਿਹਾਏ ॥
kaahoo pavan dhaar jaat bihaae |
Some pass their lives practicing control of the breath.
ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ
ਸੰਤ ਬਿਹਾਵੈ ਕੀਰਤਨੁ ਗਾਏ ॥੪॥
sant bihaavai keeratan gaae |4|
The Saints pass their lives singing the Kirtan of the Lord's Praises. ||4||
ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ॥੪॥
ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥
kaahoo bihaavai din rain chaalat |
Some pass their lives walking day and night.
ਕਿਸੇ ਦੀ ਉਮਰ ਬੀਤਦੀ ਹੈ ਦਿਨੇ ਰਾਤ ਤੁਰਦਿਆਂ
ਕਾਹੂ ਬਿਹਾਵੈ ਸੋ ਪਿੜੁ ਮਾਲਤ ॥
kaahoo bihaavai so pirr maalat |
Some pass their lives on the fields of battle.
ਪਰ ਕਿਸੇ ਦੀ ਲੰਘਦੀ ਹੈ ਇਕੋ ਥਾਂ ਮੱਲ ਕੇ ਬੈਠੇ ਰਿਹਾਂ
ਕਾਹੂ ਬਿਹਾਵੈ ਬਾਲ ਪੜਾਵਤ ॥
kaahoo bihaavai baal parraavat |
Some pass their lives teaching children.
ਕਿਸੇ ਮਨੁੱਖ ਦੀ ਉਮਰ ਮੁੰ​‍ਡੇ ਪੜ੍ਹਾਉਂਦਿਆਂ ਲੰਘ ਜਾਂਦੀ ਹੈ
ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥
sant bihaavai har jas gaavat |5|
The Saints pass their lives singing the Lord's Praise. ||5||
ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ ॥੫॥
ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥
kaahoo bihaavai natt naattik nirate |
Some pass their lives as actors, acting and dancing.
ਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦਿਆਂ ਗੁਜ਼ਰਦੀ ਹੈ
ਕਾਹੂ ਬਿਹਾਵੈ ਜੀਆਇਹ ਹਿਰਤੇ ॥
kaahoo bihaavai jeeaeih hirate |
Some pass their lives taking the lives of others.
ਕਿਸੇ ਮਨੁੱਖ ਦੀ ਇਹ ਉਮਰ ਡਾਕੇ ਮਾਰਦਿਆਂ ਲੰਘ ਜਾਂਦੀ ਹੈ
ਕਾਹੂ ਬਿਹਾਵੈ ਰਾਜ ਮਹਿ ਡਰਤੇ ॥
kaahoo bihaavai raaj meh ddarate |
Some pass their lives ruling by intimidation.
ਕਿਸੇ ਮਨੁੱਖ ਦੀ ਜ਼ਿੰਦਗੀ ਰਾਜ-ਦਰਬਾਰ ਵਿਚ (ਰਹਿ ਕੇ) ਥਰ-ਥਰ ਕੰਬਦਿਆਂ ਹੀ ਗੁਜ਼ਰਦੀ ਹੈ
ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥
sant bihaavai har jas karate |6|
The Saints pass their lives chanting the Lord's Praises. ||6||
ਸੰਤ ਦੀ ਉਮਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਲੰਘਦੀ ਹੈ ॥੬॥
ਕਾਹੂ ਬਿਹਾਵੈ ਮਤਾ ਮਸੂਰਤਿ ॥
kaahoo bihaavai mataa masoorat |
Some pass their lives counseling and giving advice.
(ਦੁਨੀਆ ਦੀਆਂ ਔਖਿਆਈਆਂ ਦੇ ਕਾਰਨ) ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ
ਕਾਹੂ ਬਿਹਾਵੈ ਸੇਵਾ ਜਰੂਰਤਿ ॥
kaahoo bihaavai sevaa jaroorat |
Some pass their lives forced to serve others.
(ਜ਼ਿੰਦਗੀ ਦੀਆਂ) ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ
ਕਾਹੂ ਬਿਹਾਵੈ ਸੋਧਤ ਜੀਵਤ ॥
kaahoo bihaavai sodhat jeevat |
Some pass their lives exploring life's mysteries.
ਕਿਸੇ ਮਨੁੱਖ ਦੀ ਸਾਰੀ ਉਮਰ ਖੋਜ-ਭਾਲ ਕਰਦਿਆਂ ਬੀਤਦੀ ਹੈ
ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥
sant bihaavai har ras peevat |7|
The Saints pass their lives drinking in the sublime essence of the Lord. ||7||
ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦਾ ਨਾਮ-ਅੰ​‍ਮ੍ਰਿਤ ਪੀਂਦਿਆਂ ॥੭॥
ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥
jit ko laaeaa tith hee lagaanaa |
As the Lord attaches us, so we are attached.
ਜਿਸ ਕੰਮ ਵਿਚ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿਚ ਹੀ ਉਹ ਲੱਗਾ ਹੋਇਆ ਹੈ।
ਨਾ ਕੋ ਮੂੜੁ ਨਹੀ ਕੋ ਸਿਆਨਾ ॥
naa ko moorr nahee ko siaanaa |
No one is foolish, and no one is wise.
ਨਾਹ ਕੋਈ ਜੀਵ ਮੂਰਖ ਹੈ, ਨਾਹ ਕੋਈ ਸਿਆਣਾ ਹੈ।
ਕਰਿ ਕਿਰਪਾ ਜਿਸੁ ਦੇਵੈ ਨਾਉ ॥
kar kirapaa jis devai naau |
Nanak is a sacrifice, a sacrifice to those who are blessed
ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖ਼ਸ਼ਦਾ ਹੈ,
ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥
naanak taa kai bal bal jaau |8|3|
By His Grace to receive His Name. ||8||3||
ਹੇ ਨਾਨਕ! ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੮॥੩॥
ਰਾਮਕਲੀ ਮਹਲਾ ੫ ॥
raamakalee mahalaa 5 |
Raamkalee, Fifth Mehl:
ਦਾਵਾ ਅਗਨਿ ਰਹੇ ਹਰਿ ਬੂਟ ॥
daavaa agan rahe har boott |
Even in a forest fire, some trees remain green.
ਜੰਗਲ ਦੀ ਅੱਗ ਹਰੇ ਬੂਟੇ ਵਿਚ ਟਿਕੀ ਰਹਿੰਦੀ ਹੈ (ਉਸ ਨੂੰ ਨਹੀਂ ਸਾੜਦੀ। ਬਾਕੀ ਜੰਗਲ ਨੂੰ ਸਾੜਦੀ ਹੈ)
ਮਾਤ ਗਰਭ ਸੰਕਟ ਤੇ ਛੂਟ ॥
maat garabh sankatt te chhoott |
The infant is released from the pain of the mother's womb.
ਬੱਚਾ ਮਾਂ ਦੇ ਪੇਟ ਦੇ ਦੁੱਖਾਂ ਤੋਂ ਬਚਿਆ ਰਹਿੰਦਾ ਹੈ।
ਜਾ ਕਾ ਨਾਮੁ ਸਿਮਰਤ ਭਉ ਜਾਇ ॥
jaa kaa naam simarat bhau jaae |
Meditating in remembrance on the Naam, the Name of the Lord, fear is dispelled.
ਉਹ ਪ੍ਰਭੂ ਪਾਤਿਸ਼ਾਹ ਜਿਸ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ,
ਤੈਸੇ ਸੰਤ ਜਨਾ ਰਾਖੈ ਹਰਿ ਰਾਇ ॥੧॥
taise sant janaa raakhai har raae |1|
Just so, the Sovereign Lord protects and saves the Saints. ||1||
ਆਪਣੇ ਸੰਤ ਜਨਾਂ ਦੀ ਇਸੇ ਤਰ੍ਹਾਂ ਰੱਖਿਆ ਕਰਦਾ ਹੈ ॥੧॥
ਐਸੇ ਰਾਖਨਹਾਰ ਦਇਆਲ ॥
aise raakhanahaar deaal |
Such is the Merciful Lord, my Protector.
ਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਬੜਾ ਹੀ ਦਇਆ ਦਾ ਘਰ ਹੈਂ।
ਜਤ ਕਤ ਦੇਖਉ ਤੁਮ ਪ੍ਰਤਿਪਾਲ ॥੧॥ ਰਹਾਉ ॥
jat kat dekhau tum pratipaal |1| rahaau |
Wherever I look, I see You cherishing and nurturing. ||1||Pause||
ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਸਭ ਦੀ ਪਾਲਣਾ ਕਰਦਾ ਹੈਂ ॥੧॥ ਰਹਾਉ ॥
ਜਲੁ ਪੀਵਤ ਜਿਉ ਤਿਖਾ ਮਿਟੰਤ ॥
jal peevat jiau tikhaa mittant |
As thirst is quenched by drinking water
ਜਿਵੇਂ ਪਾਣੀ ਪੀਤਿਆਂ ਤ੍ਰੇਹ ਮਿਟ ਜਾਂਦੀ ਹੈ,
ਧਨ ਬਿਗਸੈ ਗ੍ਰਿਹਿ ਆਵਤ ਕੰਤ ॥
dhan bigasai grihi aavat kant |
as the bride blossoms forth when her husband comes home
ਜਿਵੇਂ ਪਤੀ ਘਰ ਆਇਆਂ ਇਸਤ੍ਰੀ ਖ਼ੁਸ਼ ਹੋ ਜਾਂਦੀ ਹੈ,
ਲੋਭੀ ਕਾ ਧਨੁ ਪ੍ਰਾਣ ਅਧਾਰੁ ॥
lobhee kaa dhan praan adhaar |
as wealth is the support of the greedy person
ਜਿਵੇਂ ਧਨ-ਪਦਾਰਥ ਲੋਭੀ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ,
ਤਿਉ ਹਰਿ ਜਨ ਹਰਿ ਹਰਿ ਨਾਮ ਪਿਆਰੁ ॥੨॥
tiau har jan har har naam piaar |2|
- just so, the humble servant of the Lord loves the Name of the Lord, Har, Har. ||2||
ਤਿਵੇਂ ਪ੍ਰਭੂ ਦੇ ਭਗਤਾਂ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੁੰਦਾ ਹੈ ॥੨॥
ਕਿਰਸਾਨੀ ਜਿਉ ਰਾਖੈ ਰਖਵਾਲਾ ॥
kirasaanee jiau raakhai rakhavaalaa |
As the farmer protects his fields
ਜਿਵੇਂ ਰਾਖਾ ਖੇਤੀ ਦੀ ਰਾਖੀ ਕਰਦਾ ਹੈ,
ਮਾਤ ਪਿਤਾ ਦਇਆ ਜਿਉ ਬਾਲਾ ॥
maat pitaa deaa jiau baalaa |
as the mother and father show compassion to their child
ਜਿਵੇਂ ਮਾਪੇ ਆਪਣੇ ਬੱਚੇ ਨਾਲ ਪਿਆਰ ਕਰਦੇ ਹਨ,
ਪ੍ਰੀਤਮੁ ਦੇਖਿ ਪ੍ਰੀਤਮੁ ਮਿਲਿ ਜਾਇ ॥
preetam dekh preetam mil jaae |
as the lover merges on seeing the beloved
ਜਿਵੇਂ ਕੋਈ ਮਿੱਤਰ ਆਪਣੇ ਮਿੱਤਰ ਨੂੰ ਵੇਖ ਕੇ (ਉਸ ਨੂੰ) ਮਿਲ ਕੇ ਜਾਂਦਾ ਹੈ,
ਤਿਉ ਹਰਿ ਜਨ ਰਾਖੈ ਕੰਠਿ ਲਾਇ ॥੩॥
tiau har jan raakhai kantth laae |3|
just so does the Lord hug His humble servant close in His Embrace. ||3||
ਤਿਵੇਂ ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ ॥੩॥
ਜਿਉ ਅੰਧੁਲੇ ਪੇਖਤ ਹੋਇ ਅਨੰਦ ॥
jiau andhule pekhat hoe anand |
As the blind man is in ecstasy, when he can see again
ਜਿਵੇਂ ਜੇ ਕਿਸੇ ਅੰ​‍ਨ੍ਹੇ ਨੂੰ ਵੇਖ ਸਕਣ ਦੀ ਸ਼ਕਤੀ ਮਿਲ ਜਾਏ ਤਾਂ ਉਹ ਖ਼ੁਸ਼ ਹੁੰਦਾ ਹੈ,
ਗੂੰਗਾ ਬਕਤ ਗਾਵੈ ਬਹੁ ਛੰਦ ॥
goongaa bakat gaavai bahu chhand |
and the mute, when he is able to speak and sing songs
ਜੇ ਗੂੰਗਾ ਬੋਲਣ ਲੱਗ ਪਏ (ਤਾਂ ਉਹ ਖ਼ੁਸ਼ ਹੁੰਦਾ ਹੈ, ਤੇ) ਕਈ ਗੀਤ ਗਾਣ ਲੱਗ ਪੈਂਦਾ ਹੈ,
ਪਿੰਗੁਲ ਪਰਬਤ ਪਰਤੇ ਪਾਰਿ ॥
pingul parabat parate paar |
and the cripple, being able to climb over the mountain
ਕੋਈ ਲੂਲ੍ਹਾ ਪਹਾੜਾਂ ਤੋਂ ਪਾਰ ਲੰਘ ਸਕਣ ਨਾਲ ਖ਼ੁਸ਼ ਹੁੰਦਾ ਹੈ,
ਹਰਿ ਕੈ ਨਾਮਿ ਸਗਲ ਉਧਾਰਿ ॥੪॥
har kai naam sagal udhaar |4|
- just so, the Name of the Lord saves all. ||4||
ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਜਿਹੜੀ) ਲੋਕਾਈ ਦਾ ਨਿਸਤਾਰਾ ਹੁੰਦਾ ਹੈ (ਉਹ ਬਹੁਤ ਪ੍ਰਸੰਨ ਹੁੰਦੀ ਹੈ) ॥੪॥
ਜਿਉ ਪਾਵਕ ਸੰਗਿ ਸੀਤ ਕੋ ਨਾਸ ॥
jiau paavak sang seet ko naas |
As cold is dispelled by fire,
ਜਿਵੇਂ ਅੱਗ ਨਾਲ ਠੰਢ ਦਾ ਨਾਸ ਹੋ ਜਾਂਦਾ ਹੈ,
ਐਸੇ ਪ੍ਰਾਛਤ ਸੰਤਸੰਗਿ ਬਿਨਾਸ ॥
aise praachhat santasang binaas |
sins are driven out in the Society of the Saints.
ਤਿਵੇਂ ਸੰਤਾਂ ਦੀ ਸੰਗਤ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਜਿਉ ਸਾਬੁਨਿ ਕਾਪਰ ਊਜਲ ਹੋਤ ॥
jiau saabun kaapar aoojal hot |
As cloth is cleaned by soap,
ਜਿਵੇਂ ਸਾਬਣ ਨਾਲ ਕੱਪੜੇ ਸਾਫ਼-ਸੁਥਰੇ ਹੋ ਜਾਂਦੇ ਹਨ,
ਨਾਮ ਜਪਤ ਸਭੁ ਭ੍ਰਮੁ ਭਉ ਖੋਤ ॥੫॥
naam japat sabh bhram bhau khot |5|
just so, by chanting the Naam, all doubts and fears are dispelled. ||5||
ਤਿਵੇਂ ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਵਹਿਮ ਹਰੇਕ ਡਰ ਦੂਰ ਹੋ ਜਾਂਦਾ ਹੈ ॥੫॥
ਜਿਉ ਚਕਵੀ ਸੂਰਜ ਕੀ ਆਸ ॥
jiau chakavee sooraj kee aas |
As the chakvi bird longs for the sun,
ਜਿਵੇਂ ਚਕਵੀ (ਚਕਵੇ ਨੂੰ ਮਿਲਣ ਵਾਸਤੇ) ਸੂਰਜ (ਦੇ ਚੜ੍ਹਨ) ਦੀ ਉਡੀਕ ਕਰਦੀ ਰਹਿੰਦੀ ਹੈ,
ਜਿਉ ਚਾਤ੍ਰਿਕ ਬੂੰਦ ਕੀ ਪਿਆਸ ॥
jiau chaatrik boond kee piaas |
as the rainbird thirsts for the rain drop,
ਜਿਵੇਂ (ਪਿਆਸ ਬੁਝਾਣ ਲਈ) ਪਪੀਹੇ ਨੂੰ ਵਰਖਾ ਦੀਆਂ ਬੂੰਦਾਂ ਦੀ ਲਾਲਸਾ ਹੁੰਦੀ ਹੈ,
ਜਿਉ ਕੁਰੰਕ ਨਾਦ ਕਰਨ ਸਮਾਨੇ ॥
jiau kurank naad karan samaane |
as the deer's ears are attuned to the sound of the bell,
ਜਿਵੇਂ ਹਰਨ ਦੇ ਕੰਨ ਘੰ​‍ਡੇਹੇੜੇ ਦੀ ਆਵਾਜ਼ ਵਿਚ ਮਸਤ ਰਹਿੰਦੇ ਹਨ,
ਤਿਉ ਹਰਿ ਨਾਮ ਹਰਿ ਜਨ ਮਨਹਿ ਸੁਖਾਨੇ ॥੬॥
tiau har naam har jan maneh sukhaane |6|
the Lord's Name is pleasing to the mind of the Lord's humble servant. ||6||
ਤਿਵੇਂ ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ॥੬॥

Gurbani text, Roman transliteration and meanings from the Shabad OS database (CC BY-SA 4.0). Sri Guru Granth Sahib Ji: English meaning Dr. Sant Singh Khalsa, ਪੰਜਾਬੀ ਅਰਥ ਪ੍ਰੋ. ਸਾਹਿਬ ਸਿੰਘ; every line checked against the Gurbani Paath Senthia Pothis (Sri Guru Granth Sahib Ji Academy) and the Damdami Taksal Sundar Gutka. Meanings are translations to help understanding, not Gurbani. Learn correct pronunciation (santhya) from a Giani or your teacher.

← All angs · Bani home · Simran