ਤੂ ਠਾਕੁਰੁ ਤੁਮ ਪਹਿ ਅਰਦਾਸਿ ॥
too tthaakur tum peh aradaas |
ਜੀਉ ਪਿੰਡੁ ਸਭੁ ਤੇਰੀ ਰਾਸਿ ॥
jeeo pindd sabh teree raas |
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
tum maat pitaa ham baarik tere |
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
tumaree kripaa meh sookh ghanere |
ਕੋਇ ਨ ਜਾਨੈ ਤੁਮਰਾ ਅੰਤੁ ॥
koe na jaanai tumaraa ant |
ਊਚੇ ਤੇ ਊਚਾ ਭਗਵੰਤ ॥
aooche te aoochaa bhagavant |
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
sagal samagree tumarai sootr dhaaree |
ਤੁਮ ਤੇ ਹੋਇ ਸੁ ਆਗਿਆਕਾਰੀ ॥
tum te hoe su aagiaakaaree |
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
tumaree gat mit tum hee jaanee |
ਨਾਨਕ ਦਾਸ ਸਦਾ ਕੁਰਬਾਨੀ ॥੮॥੪॥
naanak daas sadaa kurabaanee | 8| 4|
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ik oankaar sree vaahiguroo jee kee fatah|
ਸ੍ਰੀ ਭਗਉਤੀ ਜੀ ਸਹਾਇ ॥
sree bhgautee jee sahaae|
ਵਾਰ ਸ੍ਰੀ ਭਗਉਤੀ ਜੀ ਕੀ ॥
vaar sree bhgautee jee kee|
ਪਾਤਿਸਾਹੀ ੧੦ ॥
paatisaahee 10|
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥
pritham bhagauatee simar kai gur naanak leen dhiaae |
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
fir angad gur te amaradaas raamadaasai hoeen sahaae |
ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
arajan haragobind no simarau sree hariraae |
ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥
sree harikrisan dhiaaeeai jis dditthai sabh dukh jaae |
ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥
teg bahaadar simariai ghar nau nidh aavai dhaae |
ਸਭ ਥਾਈਂ ਹੋਇ ਸਹਾਇ ॥੧॥
sabh thaaeen hoe sahaae | 1|
ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ ॥
dasaven paatishaah sree guroo gobind singh saahib jee sabh thaaeen hoe sahaae |
ਦਸਾਂ ਪਾਤਿਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ ॥
dasaan paatishaaheean dee jot sree guroo granth saahib jee de paatth deedaar daa dhiaan dhar ke bolo jee vaahiguroo |
ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ ॥
panjaan piaariaan chauahaan saahibazaadiaan chaalheean mukatiaan hattheean japeean tapeean jinhaan naam japiaa vandd chhakiaa deg chalaaee teg vaahee dekh ke anaddatth keetaa tinhaan piaariaan sachiaariaan dee kamaaee daa dhiaan dhar ke khaalasaa jee bolo jee vaahiguroo |
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ ॥
jinhaan singhaan singhaneean ne dharam het sees dite band band kattaae khopareean luhaaeean charakharreean te charrhe aariaan naal chiraae ge guraduaariaan dee sevaa lee kurabaaneean keeteean dharam naheen haariaa sikhee kesaan suaasaan naal nibaahee tinhaan puraatan ate varatamaan samen de sarabat shaheedaan dee kamaaee daa dhiaan dhar ke bolo jee vaahiguroo |
ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ ॥
panjaan takhataan sarabat guraduaariaan daa dhiaan dhar ke bolo jee vaahiguroo |
ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ॥
prithame sarabat khaalasaa jee kee aradaas hai jee sarabat khaalasaa jee ko vaahiguroo vaahiguroo vaahiguroo chit aave chit aavan kaa sadakaa sarab sukh hove |
ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ ॥
jahaan jahaan khaalasaa jee saahib tahaan tahaan rachhiaa riaaeit deg teg fatah birad kee paij panth kee jeet sree saahib jee sahaae khaalase jee ke bol baale bolo jee vaahiguroo |
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ ॥
sikhaan noo sikhee daan kes daan rahit daan bibek daan visaah daan bharosaa daan daanaan sir daan naam daan sree amritasar jee de darashan ishanaan chauankeean jhandde bunge jugo jug attal dharam kaa jaikaar bolo jee vaahiguroo |
ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪਿ ਵਾਹਿਗੁਰੂ ॥
sikhaan daa man neevaan mat uchee mat pat daa raakhaa aap vaahiguroo |
ਹੇ ਅਕਾਲ ਪੁਰਖ ! ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖ਼ਸ਼ੋ ॥
he akaal purakh aapane panth de sadaa sahaaee daataar jeeo samooh guraduaariaan guradhaamaan de khulhe darashan deedaar te sevaa sanbhaal karan daa daan khaalasaa jee noo bakhasho |
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ! ਆਪ ਜੀ ਦੇ ਹਜ਼ੂਰ......... …… ਦੀ ਅਰਦਾਸ ਹੈ ਜੀ, ਅੱਖਰ ਵਾਧਾ ਘਾਟਾ ਭੁਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ॥
he nimaaniaan de maan nitaaniaan de taan niottiaan dee ott sache pitaa vaahiguroo aap jee de hazoor......... dee aradaas hai jee akhar vaadhaa ghaattaa bhul chuk maaf karanee sarabat de kaaraj raas karane |
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ॥
seee piaare mel jinhaan miliaan teraa naam chit aave |
ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥
naanak naam charrhadee kalaa| tere bhaane sarabat daa bhalaa|
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹ ॥
vaahiguroo jee kaa khaalasaa| vaahiguroo jee kee fatah|
ਦੋਹਰਾ ॥
doharaa|
ਆਗਿਆ ਭਈ ਅਕਾਲ ਕੀ, ਤਬੀ ਚਲਾਯੋ ਪੰਥ ॥
aagiaa bhee akaal kee tabee chalaayo panth |
ਸਭ ਸਿੱਖਨਿ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ॥
sabh sikhan ko hukam hai guroo maanio granth |
ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ॥
guroo granth jee maanio pragatt guraan kee deh |
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਲੇਹ ॥
jo prabh ko milabo chahai khoj shabad main leh |
ਰਾਜ ਕਰੇਗਾ ਖਾਲਸਾ, ਆਕੀ ਰਹੈ ਨ ਕੋਇ ॥
raaj karegaa khaalasaa aakee rahai na koe |
ਖ੍ਵਾਰ ਹੋਇ ਸਭਿ ਮਿਲੈਂਗੇ, ਬਚੈ ਸ਼ਰਨ ਜੋ ਹੋਇ ॥
khvaar hoe sabh milainge bachai sharan jo hoe |
੧ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੁ ਉਤਰੈ ਪਾਰ ॥
1 vaahiguroo naam jahaaz hai charrhe su utarai paar |
ਜੋ ਸਰਧਾ ਕਰ ਸੇਂਵਦੇ, ਗੁਰ ਪਾਰਿ ਉਤਾਰਨਹਾਰ ॥
jo saradhaa kar senvade gur paar utaaranahaar |
ਬੋਲੇ ਸੋ ਨਿਹਾਲ ॥
bole so nihaal|
ਸਤਿ ਸ੍ਰੀ ਅਕਾਲ ॥
sat sree akaal|
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹ ॥
vaahiguroo jee kaa khaalasaa| vaahiguroo jee kee fatah|
ਸ੍ਰੀ ਮੁਖਵਾਕ ਪਾਤਿਸਾਹੀ ਦਸਵੀਂ।
sree mukhavaak paatisaahee dasaveen|