ਅੰਗ ੧੩੭੦Ang 1370 / 1430
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥
aap ddube chahu bed meh chele dee bahaae |104|
He himself is drowning in the four Vedas he drowns his disciples as well. ||104||
ਇਹ ਲੋਕ ਆਪ ਭੀ ਚਹੁੰਆਂ ਵੇਦਾਂ (ਦੇ ਕਰਮ-ਕਾਂਡ) ਵਿਚ ਪੈ ਕੇ (ਦੇਹ-ਅੱਧਿਆਸ ਦੇ ਡੂੰਘੇ ਪਾਣੀਆਂ ਵਿਚ) ਡੁੱਬੇ ਹੋਏ ਹਨ, ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਭੀ ਇਹਨਾਂ ਉਸੇ ਮੋਹ ਵਿਚ ਰੋੜ੍ਹ ਦਿੱਤਾ ਹੈ ॥੧੦੪॥
ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥
kabeer jete paap kee raakhe talai duraae |
Kabeer, whatever sins the mortal has committed, he tries to keep hidden under cover.
(ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਸਰੀਰਕ ਮੋਹ ਦੇ ਵਹਿਣ ਵਿਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ ਤਿਲਕ, ਮਾਲਾ, ਪੂਜਾ, ਧੋਤੀ ਆਦਿਕ ਧਰਮ-ਭੇਖ ਨਾਲ ਲੋਕ ਸ਼ਾਇਦ ਪਤੀਜ ਜਾਣ ਕਿ ਇਹ ਭਗਤ ਹਨ ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ,
ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥੧੦੫॥
paragatt bhe nidaan sabh jab poochhe dharam raae |105|
But in the end, they shall all be revealed, when the Righteous Judge of Dharma investigates. ||105||
ਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖ਼ਰ ਸਾਰੇ ਉੱਘੜ ਆਉਂਦੇ ਹਨ (ਭਾਵ, ਵੇਦ ਆਦਿਕਾਂ ਦਾ ਕਰਮ-ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਬਾਹਰਲੇ ਧਰਮ-ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ) ॥੧੦੫॥
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥
kabeer har kaa simaran chhaadd kai paalio bahut kuttanb |
Kabeer, you have given up meditating on the Lord, and you have raised a large family.
ਹੇ ਕਬੀਰ! ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ,
ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥
dhandhaa karataa reh geaa bhaaee rahiaa na bandh |106|
You continue to involve yourself in worldly affairs, but none of your brothers and relatives remain. ||106||
(ਟੱਬਰ ਦੀ ਖ਼ਾਤਰ) ਜਗਤ ਦੇ ਧੰਧੇ ਕਰਦਾ (ਤੇ, ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ) ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ (ਇਸ ਆਤਮਕ ਮੌਤ ਤੋਂ) ਕੋਈ ਰਿਸ਼ਤੇਦਾਰ ਬਚਾਣ-ਜੋਗਾ ਨਹੀਂ ਹੁੰਦਾ ॥੧੦੬॥
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥
kabeer har kaa simaran chhaadd kai raat jagaavan jaae |
Kabeer, those who give up meditation on the Lord, and get up at night to wake the spirits of the dead,
ਹੇ ਕਬੀਰ! ਪਰਮਾਤਮਾ ਦੇ ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ, (ਕੋਈ ਔਤਰੀ ਜਾਹਲ ਜ਼ਨਾਨੀ) ਰਾਤ ਨੂੰ ਮਸਾਣ ਜਗਾਣ ਲਈ (ਮਸਾਣ-ਭੂਮੀ ਵਿਚ) ਜਾਂਦੀ ਹੈ।
ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥
sarapan hoe kai aautarai jaae apune khaae |107|
shall be reincarnated as snakes, and eat their own offspring. ||107||
(ਪਰ ਮੰਦੇ ਕੰਮਾਂ ਤੋਂ ਸੁਖ ਕਿੱਥੇ? ਅਜੇਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਣ ਪਿਛੋਂ) ਸੱਪਣੀ ਬਣ ਕੇ ਜੰਮਦੀ ਹੈ, ਤੇ ਆਪਣੇ ਹੀ ਬੱਚੇ ਖਾਂਦੀ ਹੈ ॥੧੦੭॥
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
kabeer har kaa simaran chhaadd kai ahoee raakhai naar |
Kabeer, the woman who gives up meditation on the Lord, and observes the ritual fast of Ahoi,
ਹੇ ਕਬੀਰ! ("ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ" ਨਹੀਂ ਤਾਂ) ਰਾਮ-ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦੀ ਵਰਤ ਰੱਖਦੀ ਫਿਰਦੀ ਹੈ।
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥
gadahee hoe kai aautarai bhaar sahai man chaar |108|
shall be reincarnated as a donkey, to carry heavy burdens. ||108||
(ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ (ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ) ਚਾਰ ਮਣ ਭਾਰ ਢੋਂਦੀ ਹੈ ॥੧੦੮॥
ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥
kabeer chaturaaee at ghanee har jap hiradai maeh |
Kabeer, it is the most clever wisdom, to chant and meditate on the Lord in the heart.
ਹੇ ਕਬੀਰ! (ਦੁਨੀਆ ਦੇ ਸਹਿਮਾਂ ਭਰਮਾਂ-ਵਹਿਮਾਂ ਤੋਂ ਬਚਣ ਲਈ) ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਵਿਚ ਹੀ ਯਾਦ ਕਰ।
ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥੧੦੯॥
sooree aoopar khelanaa girai ta tthaahar naeh |109|
It is like playing on a pig if you fall off, you will find no place of rest. ||109||
(ਪਰ) ਇਹ ਸਿਮਰਨ ਕਰਨਾ ਕੋਈ ਸੌਖੀ ਕਾਰ ਨਹੀਂ ਹੈ (ਜਾਤਿ-ਅਭਿਮਾਨ, ਨਿੰਦਾ, ਕੁਸੰਗ ਚਸਕੇ, ਵਰਤ ਆਦਿਕ ਭਰਮ ਛੱਡਣੇ ਪੈਂਦੇ ਹਨ ਸੋ,) ਪ੍ਰਭੂ ਦਾ ਸਿਮਰਨ ਸੂਲੀ ਉਤੇ ਚੜ੍ਹਨ ਸਮਾਨ ਹੈ, ਇਸ ਸੂਲੀ ਤੋਂ ਡਿਗਿਆਂ ਹੀ (ਭਾਵ, ਸਿਮਰਨ ਦੀ ਇਹ ਅੱਤ ਔਖੀ ਕਾਰ ਛੱਡਿਆਂ ਭੀ) ਨਹੀਂ ਬਣ ਆਉਂਦੀ, ਕਿਉਂਕਿ ਸਿਮਰਨ ਤੋਂ ਬਿਨਾਂ (ਦੁਨੀਆ ਦੇ ਦੁੱਖ-ਕਲੇਸ਼ਾਂ ਤੇ ਸਹਿਮਾਂ ਤੋਂ ਬਚਣ ਲਈ) ਹੋਰ ਕੋਈ ਆਸਰਾ ਭੀ ਨਹੀਂ ਹੈ ॥੧੦੯॥
ਕਬੀਰ ਸੋੁਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ ॥
kabeer suoee mukh dhan hai jaa mukh kaheeai raam |
Kabeer, blessed is that mouth, which utters the Lord's Name.
(ਇਸ ਵਾਸਤੇ) ਹੇ ਕਬੀਰ! ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ।
ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥
dehee kis kee baapuree pavitru hoeigo graam |110|
It purifies the body, and the whole village as well. ||110||
ਉਸ ਸਰੀਰ ਵਿਚਾਰੇ ਦੀ ਕੀਹ ਗੱਲ ਹੈ? (ਉਸ ਸਰੀਰ ਦਾ ਪਵਿੱਤ੍ਰ ਹੋਣਾ ਤਾਂ ਇਕ ਨਿੱਕੀ ਜਿਹੀ ਗੱਲ ਹੈ, ਨਿਰਾ ਉਹ ਸਰੀਰ ਤਾਂ ਕਿਤੇ ਰਿਹਾ,) ਉਹ ਸਾਰਾ ਪਿੰਡ ਹੀ ਪਵਿੱਤ੍ਰ ਹੋ ਜਾਂਦਾ ਹੈ ਜਿਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ ॥੧੧੦॥
ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥
kabeer soee kul bhalee jaa kul har ko daas |
Kabeer, that family is good, in which the Lord's slave is born.
ਹੇ ਕਬੀਰ! ਜਿਸ ਕੁਲ ਵਿਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਪਰਗਟ ਹੋ ਪਏ, ਉਹੀ ਕੁਲ ਸੁਲੱਖਣੀ ਹੈ।
ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥
jih kul daas na aoopajai so kul dtaak palaas |111|
But that family in which the Lord's slave is not born is as useless as weeds. ||111||
ਜਿਸ ਕੁਲ ਵਿਚ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਨਹੀਂ ਪਰਗਟਦਾ, ਉਹ ਕੁਲ ਢਾਕ ਪਲਾਹ (ਆਦਿਕ ਨਿਕੰਮੇ ਰੁੱਖਾਂ ਵਰਗੀ ਅਫਲ ਜਾਣੋ) ॥੧੧੧॥
ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥
kabeer hai ge baahan saghan ghan laakh dhajaa faharaeh |
Kabeer, some have lots of horses, elephants and carriages, and thousands of banners waving.
ਹੇ ਕਬੀਰ! ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ (ਮਹੱਲਾਂ ਉਤੇ) ਲੱਖਾਂ ਝੰਡੇ ਝੂਲਦੇ ਹੋਣ (ਇਤਨਾ ਤੇਜ-ਪ੍ਰਤਾਪ ਭੀ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਖੁੰਝੇ ਰਹਿ ਕੇ ਇਹ ਰਾਜ-ਭਾਗ ਕਿਸੇ ਕੰਮ ਦਾ ਨਹੀਂ ਹੈ)।
ਇਆ ਸੁਖ ਤੇ ਭਿਖੵਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥
eaa sukh te bhikhayaa bhalee jau har simarat din jaeh |112|
But begging is better than these comforts, if one spends his days meditating in remembrance on the Lord. ||112||
ਜੇ ਪਰਮਾਤਮਾ ਦਾ ਸਿਮਰਨ ਕਰਦਿਆਂ (ਜ਼ਿੰਦਗੀ ਦੇ) ਦਿਨ ਗੁਜ਼ਰਨ ਤਾਂ ਉਸ (ਸਿਮਰਨ-ਹੀਣ ਰਾਜ-ਭਾਗ ਦੇ) ਸੁਖ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗ ਕੇ ਮੰਗਤੇ ਫ਼ਕੀਰ ਖਾਂਦੇ ਹਨ ॥੧੧੨॥
ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥
kabeer sabh jag hau firio maandal kandh chadtaae |
Kabeer, I have wandered all over the world, carrying the drum on my shoulder.
ਹੇ ਕਬੀਰ! ਢੋਲ ਮੋਢਿਆਂ ਤੇ ਰੱਖ ਕੇ ਮੈਂ (ਵਜਾਂਦਾ ਫਿਰਿਆ ਹਾਂ ਤੇ) ਸਾਰਾ ਜਗਤ ਗਾਹਿਆ ਹੈ (ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ, ਭਾਈ! ਇਸ ਰਾਜ-ਭਾਗ, ਮਹਲ-ਮਾੜੀਆਂ, ਸਾਕ-ਸੰਬੰਧੀ ਵਿਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਭੀ ਕਿਸੇ ਨੇ ਵੇਖਿਆ ਹੈ, ਪਰ ਕਿਸੇ ਨੇ ਹਾਮੀ ਨਹੀਂ ਭਰੀ)
ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥੧੧੩॥
koee kaahoo ko nahee sabh dekhee tthok bajaae |113|
No one belongs to anyone else I have looked and carefully studied it. ||113||
(ਸੋ) ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ ਹੈ (ਅਸਲ ਸਾਥੀ ਸਿਰਫ਼ ਪਰਮਾਤਮਾ ਦਾ ਨਾਮ ਹੈ, ਇਸ ਵਾਸਤੇ 'ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ') ॥੧੧੩॥
ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥
maarag motee beethare andhaa nikasio aae |
The pearls are scattered on the road the blind man comes along.
(ਪਰਮਾਤਮਾ ਦੇ ਗੁਣ, ਮਾਨੋ) ਮੋਤੀ (ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ) ਰਸਤੇ ਵਿਚ ਖਿੱਲਰੇ ਹੋਏ ਹਨ (ਭਾਵ, ਇਹ ਮੋਤੀ ਲੈਣ ਵਾਸਤੇ ਕੋਈ ਧਨ-ਪਦਾਰਥ ਨਹੀਂ ਖਰਚਣਾ ਪੈਂਦਾ ਪਰ ਇਥੇ ਗਿਆਨ-ਹੀਣ) ਅੰਨ੍ਹਾ ਮਨੁੱਖ ਆ ਅੱਪੜਿਆ ਹੈ।
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥
jot binaa jagadees kee jagat ulanghe jaae |114|
Without the Light of the Lord of the Universe, the world just passes them by. ||114||
ਪਰਮਾਤਮਾ ਦੀ ਬਖ਼ਸ਼ੀ ਹੋਈ (ਗਿਆਨ ਦੀ) ਜੋਤਿ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ (ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਕਦਰ ਨਹੀਂ ਪੈਂਦੀ, ਪ੍ਰਭੂ ਆਪ ਹੀ ਮੇਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ) ॥੧੧੪॥
ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥
booddaa bans kabeer kaa upajio poot kamaal |
My family is drowned, O Kabeer, since the birth of my son Kamaal.
('ਹੈ ਗਇ ਬਾਹਨ ਸਘਨ ਘਨ' ਅਤੇ 'ਲਾਖ ਧਜਾ' ਵਿਚੋਂ 'ਕੋਈ ਕਾਹੂ ਕੋ ਨਹੀਂ'-ਇਹ ਗੱਲ ਮੈਂ ਡਿੱਠੀ 'ਡਿੱਠੀ ਟੋਕਿ ਬਜਾਇ', ਫਿਰ ਭੀ) ਜੇ ਮੇਰਾ ਮੂਰਖ ਮਨ (ਨੀਵੀਂ) ਅਵਸਥਾ ਤੇ ਆ ਅੱਪੜਿਆ ਹੈ, ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ ਵਿਕਾਰਾਂ ਵਿਚ ਜ਼ਰੂਰ) ਡੁੱਬ ਗਿਆ ਜਾਣੋ,
ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥
har kaa simaran chhaadd kai ghar le aayaa maal |115|
He has given up meditating on the Lord, in order to bring home wealth. ||115||
ਕਿਉਂਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਮੈਂ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਲਿਆ ਹੈ ॥੧੧੫॥
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥
kabeer saadhoo kau milane jaaeeai saath na leejai koe |
Kabeer, go out to meet the holy man do not take anyone else with you.
ਹੇ ਕਬੀਰ! ('ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ' ਪਰ ਪ੍ਰਭੂ ਦਾ ਨਾਮ ਸਿਰਫ਼ ਉਨ੍ਹਾਂ ਤੋਂ ਮਿਲਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧ ਕੇ ਰੱਖਿਆ ਹੋਇਆ ਹੈ, ਜੋ ਆਪ 'ਸਾਧੂ' ਹਨ ਸੋ, 'ਸਾਧੂ' ਦੀ ਸੰਗਤ ਕਰਨੀ ਚਾਹੀਦੀ ਹੈ ਪਰ) ਜੇ ਕਿਸੇ ਸਾਧੂ ਗੁਰਮੁਖਿ ਦੇ ਦਰਸ਼ਨ ਕਰਨ ਜਾਈਏ, ਤਾਂ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਜਾਣਾ ਚਾਹੀਦਾ (ਕੋਈ ਸਾਥ ਉਡੀਕਣਾ ਨਹੀਂ ਚਾਹੀਦਾ, ਜਾਣ ਵਾਸਤੇ ਕੋਈ ਆਸਰੇ ਨਹੀਂ ਢੂੰਡਣੇ ਚਾਹੀਦੇ, ਮਤਾਂ ਕੋਈ ਮਮਤਾ-ਬੱਧਾ ਸਾਥੀ ਢਿੱਲ-ਮੱਠ ਹੀ ਕਰਾ ਦੇਵੇ)।
ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥
paachhai paau na deejeeai aagai hoe su hoe |116|
Do not turn back - keep on going. Whatever will be, will be. ||116||
ਕਿਸੇ ਗੁਰਮੁਖਿ ਦਾ ਦੀਦਾਰ ਕਰਨ ਗਿਆਂ ਕਦੇ ਪੈਰ ਪਿਛਾਂਹ ਨਾਹ ਰੱਖੀਏ, (ਕਦੇ ਆਲਸ ਨਾਹ ਕਰੀਏ) ਸਗੋਂ ਉਧਰ ਜਾਂਦਿਆਂ ਜੇ ਕੋਈ ਔਖਿਆਈ ਭੀ ਆਵੇ ਤਾਂ ਪਈ ਆਵੇ ॥੧੧੬॥
ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥
kabeer jag baadhio jih jevaree tih mat bandhahu kabeer |
Kabeer, do not bind yourself with that chain, which binds the whole world.
ਹੇ ਕਬੀਰ! ਮਾਇਆ-ਮੋਹ ਦੀ ਜਿਸ ਰੱਸੀ ਨਾਲ ਜਗਤ (ਦਾ ਹਰੇਕ ਜੀਵ) ਬੱਝਾ ਪਿਆ ਹੈ, ਉਸ ਰੱਸੀ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਈਂ।
ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥
jaiheh aattaa lon jiau son samaan sareer |117|
As the salt is lost in the flour, so shall your golden body be lost. ||117||
ਇਹ ਸੋਨੇ ਵਰਗਾ (ਕੀਮਤੀ) ਮਨੁੱਖਾ ਸਰੀਰ (ਮਿਲਿਆ) ਹੈ (ਜੇ ਤੂੰ ਮੋਹ ਦੀ ਰੱਸੀ ਵਿਚ ਬੱਝ ਕੇ ਗੁਰਮੁਖਾਂ ਦੀ ਸੰਗਤ ਤੋਂ ਪਰੇ ਰਹਿ ਕੇ, ਪਰਮਾਤਮਾ ਦਾ ਸਿਮਰਨ ਛੱਡ ਬੈਠਾ, ਤਾਂ) ਸਸਤੇ ਭਾ ਅਜਾਈਂ ਤਬਾਹ ਹੋ ਜਾਹਿਂਗਾ ॥੧੧੭॥
ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥
kabeer hans uddio tan gaaddio sojhaaee sainaah |
Kabeer, the soul-swan is flying away, and the body is being buried, and still he makes gestures.
(ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ-ਮੋਹ ਦੀ ਰੱਸੀ ਵਿਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅੱਪੜਦੀ ਹੈ) ਜੀਵਾਤਮਾ (ਸਰੀਰ ਵਿਚੋਂ) ਨਿਕਲਣ ਤੇ ਹੁੰਦਾ ਹੈ, ਸਰੀਰ (ਆਤਮਾ ਦੇ ਵਿਛੁੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ, ਫਿਰ ਵੀ ਮੋਹ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਣਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ,
ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥
ajahoo jeeo na chhoddee rankaaee nainaah |118|
Even then, the mortal does not give up the cruel look in his eyes. ||118||
(ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ॥੧੧੮॥
ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥
kabeer nain nihaarau tujh kau sravan sunau tua naau |
Kabeer: with my eyes, I see You, Lord with my ears, I hear Your Name.
ਹੇ ਕਬੀਰ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜਿਸ ਮੋਹ-ਜੇਵੜੀ ਨਾਲ ਜਗਤ ਬੱਝਾ ਪਿਆ ਹੈ ਤੇ ਮਰਨ ਦੇ ਵੇਲੇ ਤਕ ਭੀ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ਮੇਹਰ ਕਰ, ਉਸ ਜੇਵੜੀ ਤੋਂ ਬਚਣ ਲਈ) ਮੈਂ ਆਪਣੀਆਂ ਅੱਖਾਂ ਨਾਲ (ਹਰ ਪਾਸੇ) ਤੇਰਾ ਹੀ ਦੀਦਾਰ ਕਰਦਾ ਰਹਾਂ, ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ,
ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥
bain uchrau tua naam jee charan kamal rid tthaau |119|
With my tongue I chant Your Name I enshrine Your Lotus Feet within my heart. ||119||
(ਜੀਭ ਨਾਲ) ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਉਚਾਰਦਾ ਰਹਾਂ, ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਈ ਰੱਖਾਂ ॥੧੧੯॥
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥
kabeer surag narak te mai rahio satigur ke parasaad |
Kabeer, I have been spared from heaven and hell, by the Grace of the True Guru.
ਹੇ ਕਬੀਰ! ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ।
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥
charan kamal kee mauj meh rhau ant ar aad |120|
From beginning to end, I abide in the joy of the Lord's Lotus Feet. ||120||
ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿਚ ਰਹਿੰਦਾ ਹਾਂ ॥੧੨੦॥
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥
kabeer charan kamal kee mauj ko keh kaise unamaan |
Kabeer, how can I even describe the extent of the joy of the Lord's Lotus Feet?
(ਪਰ), ਹੇ ਕਬੀਰ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ?
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥
kahibe kau sobhaa nahee dekhaa hee paravaan |121|
I cannot describe its sublime glory it has to be seen to be appreciated. ||121||
(ਜੀਭ ਨਾਲ) ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ ਉਹ ਕੇਡਾ ਕੁ ਹੁਲਾਰਾ ਹੈ? ਇਹ ਤਾਂ ਉਹ ਹੁਲਾਰਾ ਲਿਆਂ ਹੀ ਤਸੱਲੀ ਹੁੰਦੀ ਹੈ ॥੧੨੧॥
ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥
kabeer dekh kai kih khau kahe na ko pateeae |
Kabeer, how can I describe what I have seen? No one will believe my words.
ਹੇ ਕਬੀਰ! ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਭੀ ਕੁਝ ਨਹੀਂ ਸਕਦਾ, ਤੇ ਦੱਸਿਆਂ ਕਿਸੇ ਨੂੰ ਤਸੱਲੀ ਭੀ ਨਹੀਂ ਹੋ ਸਕਦੀ (ਕਿਉਂਕਿ ਜਗਤ ਵਿਚ ਕੋਈ ਸ਼ੈ ਐਸੀ ਨਹੀਂ ਹੈ ਜਿਸ ਵਲ ਇਸ਼ਾਰਾ ਕਰ ਕੇ ਆਖਿਆ ਜਾ ਸਕੇ ਕਿ ਪਰਮਾਤਮਾ ਇਸ ਵਰਗਾ ਹੈ),
ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ ॥੧੨੨॥
har jaisaa taisaa uhee rhau harakh gun gaae |122|
The Lord is just as He is. I dwell in delight, singing His Glorious Praises. ||122||
ਪਰਮਾਤਮਾ ਆਪਣੇ ਵਰਗਾ ਆਪ ਹੀ ਹੈ (ਮੈਂ ਤਾਂ ਸਿਰਫ਼ ਇਹ ਕਹਿ ਸਕਦਾ ਹਾਂ ਕਿ) ਉਸ ਦੇ ਗੁਣ ਗਾ ਗਾ ਕੇ ਮੈਂ ਮੌਜ ਵਿਚ ਟਿਕਿਆ ਰਹਿੰਦਾ ਹਾਂ ॥੧੨੨॥